ਕੌਣ ਰੋਕੂ ਬਾਲ ਮਜ਼ਦੂਰੀ??????????

ਸਰਕਾਰਾਂ ਵੱਲੋਂ ਬਾਲਾਂ ਨੂੰ ਓਹਨਾਂ ਦਾ ਬਚਪਨ 'ਮੋੜਨ' ਦੇ ਉਪਰਾਲੇ ਵਜੋਂ ਬਾਲ ਮਜ਼ਦੂਰੀ ਰੋਕੂ ਕਾਨੂੰਨਾਂ ਦੀ ਵਿਵਸਥਾ ਕੀਤੀ ਹੈ। ਪਰ ਕੀ ਹੁਣ ਤੱਕ ਬਾਲ ਮਜ਼ਦੂਰੀ 'ਚ ਹੋ ਰਹੇ ਨਿਰੰਤਰ ਵਾਧੇ 'ਚ ਕੋਈ ਰੋਕ ਲੱਗੀ ਹੈ? ਸ਼ਾਇਦ ਜਵਾਬ ਨਾਂਹ 'ਚ ਹੀ ਹੋਵੇਗਾ। ਪੰਜਾਬ 'ਚ ਰਾਜ ਕਰਦੀ ਸਿਆਸੀ ਧਿਰ ਦੇ 'ਤੱਕੜੀ ਮਾਰਕਾ' ਝੰਡੇ ਬਣਾਉਣ 'ਚ ਵੀ ਇਸ ਬਾਲ ਮਜ਼ਦੂਰ ਦਾ ਅਹਿਮ ਯੋਗਦਾਨ ਹੈ। ਤਸਵੀਰ ਮੂੰਹੋਂ ਬੋਲਦੀ ਹੈ ਕਿ ਕਿਵੇਂ ਮਜ਼ਬੂਰੀਆਂ ਦਾ ਝੰਬਿਆ ਬਚਪਨ ਖਿਡੌਣਿਆਂ ਨਾਲ ਖੇਡਣ ਦੀ ਬਜਾਏ ਸਿਆਸਤੀਆਂ ਦੇ ਹੱਥਾਂ ਦੀਆਂ ਕਠਪੁਤਲੀਆਂ ਬਣ ਕੇ ਨੱਚ ਰਿਹਾ ਹੈ। ਕਦੋਂ ਕੁ ਤੱਕ ਨਿਆਣੇ ਬਾਲ ਆਪਣਾ ਬਚਪਨ ਮਾਨਣ ਤੋਂ ਵਾਂਝੇ ਰਹਿਣਗੇ????? ਇਹ ਤੁਹਾਡੇ ਸਭ ਲਈ ਤੇ ਮੇਰੇ ਦੇਸ਼ ਦੇ ਹਾਕਮਾਂ ਲਈ ਸਵਾਲ ਹਮੇਸ਼ਾ ਖੜ੍ਹਾ ਰਹੇਗਾ।
ਮਨਦੀਪ ਖੁਰਮੀ ਹਿੰਮਤਪੁਰਾ

No comments:

Post a Comment